ਪੰਜਾਬ ਵਿੱਚ ਬੀਤੇ ਕਈ ਦਿਨਾਂ ਪੈ ਰਹੀ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਹੁਣ ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਉੱਤਰਾਖੰਡ 'ਚ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆਵੇਗੀ।ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਤੇ ਦਿਨ ਵੇਲੇ ਖੂਬ ਧੁੱਪ ਨਿਕਲਦੀ ਹੈ ਪਰ ਰਾਤ ਵੇਲੇ ਪਾਰਾ ਅਜੇ ਵੀ ਕਾਫੀ ਹੇਠਾਂ ਹੈ। ਇਸ ਲਈ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ।
.
Be careful! The cold will make it harder! The weather alert was released again!
.
.
.
#punjabnews #weathernews #punjabweather
~PR.182~